![]() |
Kachera |
੧. ਕਛਹਿਰਾਂ
ਕਛਹਿਰਾ ਜਤ ਸਤ ਦੀ ਨਿਸ਼ਾਨੀ ਹੈ।
'ਸੀਲ ਜਤ ਕੀ ਕਛ ਪਹਿਰਿ ਪਕੜਿਓ ਹਥਿਆਰਾ। (ਵਾਰੇ ੪੧, ਪਉੜੀ ੧੫)
ਕਛਹਿਰਾ ਸਦਾ ਗੋਲ ਰੇਵ ਹੀ ਪਹਿਨਣਾ ਹੈ ਦੂਸਰਾ ਨਹੀਂ । ਕਛਹਿਰਾਂ ਸਦਾ ਯਾਦ ਦੁਵਾਉਂਦਾ ਹੈ ਕਿ-
'ਦੇਖਿ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ।' (ਵਾਰ ੨੯, ਪਉੜੀ ११)
ਪਰ ਤ੍ਰਿਅ ਰੂਪੁ ਨ ਪੇਖੇ ਨੇ ॥ (੨੭੪)
ਕਛਹਿਰਾ ਕਦੀ ਵੀ ਦੋਨਾਂ ਪੈਰਾਂ ਵਿਚੋਂ ਇਕੱਠਾ ਨਹੀਂ ਲਾਹੁਣਾ। ਇਸ਼ਨਾਨ ਕਰਕੇ ਇਕ ਪਹੁੰਚਾ ਗਿੱਲਾਂ ਲਾਹ ਕੇ, ਸੁੱਕਾ ਪਾ ਕੇ ਫੇਰ ਦੁਸਰਾਂ ਲਾਹੁਣਾ, ਜੇ ਅਚਾਨਕ ਦੋਵੇਂ ਇਕੱਠੇ ਲਹਿ ਜਾਣ ਤਾਂ ਪੰਜਾਂ ਸਿੰਘਾਂ ਤੋਂ ਅਰਦਾਸ ਕਰਾ ਕੇ ਤਨਖਾਹ ਲਵਾਉਣੀ ॥
‘ਗਿੱਲੀ-ਸੁੱਕੀ ਕੱਛ ਪਾਇ ਲਏ, ਕੱਛ ਦੇ ਉਚੇ ਦਾ ਸਿਖ ਵਿਸਾਹ ਨਾ ਕਰੋ । (ਰਹਿਤਨਾਮਾ ਭਾਈ ਚਉਪਾ ਸਿੰਘ ਜੀ ਛਿੱਬਰ)
ਕੱਛ ਕ੍ਰਿਪਾਨ ਕੋਸ ਤੂੰ ਮੁਦਾ, ਗੁਰ ਭਗਤਾ ਰਾਮਦਾਸ ਭਏ ॥੩੬੭ (ਸਰਬ ਲੋਹ ਗ੍ਰੰਥ)
'ਕੱਛ ਕ੍ਰਿਪਾਨ ਨ ਕਬਹੂ ਤਿਆਗੈ ॥' (ਰਹਿਤਨਾਮਾ ਭਾਈ ਦੇਸਾ ਸਿੰਘ ਜੀ)
ਜਤ ਸਤ ਦੇ ਕਛਹਿਰੇ ਤੋਂ ਬਿਨਾਂ ਰਾਵਣ ਤੇ ਇੰਦ ਵਰਗੇ ਦੇਵਤਿਆਂ ਦੀ ਬੁਰੀ ਹਾਲਤ ਹੋਈ
“ਪਰ ਨਾਰੀ ਕੇ ਭਜੋ ਸਹਸ ਬਾਸਵ ਭੋਗ ਪਾਏ ॥
ਪਰ ਨਾਰੀ ਕੇ ਭਜੇ ਚੰਦ ਕਾਲੰਕ ਲਗਾਏ ॥
ਪਰ ਨਾਰੀ ਕੇ ਭਜੇ ਸੀਸ ਦਸ ਸੀਸ ਗਵਾਯੋ ॥
ਹੋ ਪਰ ਨਾਰੀ ਕੇ ਹੇਤ ਕਟਕ ਕਵਰਨ ਕੋ ਘਾਯੋ॥' (ਦਸਮ ੮੪੨)
ਇਹੋ ਕਛਹਿਰਾ ਹੀ ਸ੍ਰੀ ਰਾਮ ਚੰਦ ਜੀ ਨੇ ਹਨੂੰਮਾਨ ਜੀ ਦੀ ਸੇਵਾ ਤੇ ਪ੍ਰਸੰਨ ਹੋ ਕੇ ਜਤ ਸਤ ਦੀ ਨਿਸ਼ਾਨੀ ਬਖ਼ਸ਼ਿਆ ਸੀ । ਇਹ ਜਿਉਂਦਿਆਂ ਅਤੇ ਮੋਇਆਂ ਸਰੀਰ ਦਾ ਪੜਦਾ ਹੈ।
ਜੋ ਕੁਛ ਬਿਨਾ ਮਿਤ ਹੋਵੇ ਸੋ ਅਗਤੀ ਜਾਵੇ,
ਕਿਉਂਕਿ ਸਿੰਘ ਕੋ ਕਹਾ ਹੈ ਏਕ ਪਹੁੰਚਾ ਨਿਚੋੜ ਕੇ ਪਾਵੈ ॥
(ਰਹਿਤਨਾਮਾ ਭਾਈ ਦਯਾ ਸਿੰਘ ਜੀ)
ਇਸ ਕਛਹਿਰੇ ਦੀ ਮਹਾਨ ਫਿਲਾਸਫੀ ਨੂੰ ਸਮਝਣ ਤੋਂ ਅਸਮਰਥ ਆਮ ਲੋਕ ਕਹਿੰਦੇ ਹਨ ਕਿ ਹੋਰਨਾਂ ਕਪੜਿਆਂ, ਕੱਛਿਆਂ ਜਾਂ ਨਿੱਕਰਾਂ ਨਾਲ ਵੀ ਨੰਗੇਜ਼ ਢੱਕਿਆ ਜਾ ਸਕਦਾ ਹੈ ਇਹ ਬਰੇਕਾਂ ਵਾਲਾ ਕਛਹਿਰਾ ਕਿਉਂ ਜ਼ਰੂਰੀ ਹੈ ?
ਜਿਸ ਤਰ੍ਹਾਂ ਹਰ ਚਲਦੀ ਚੀਜ਼ ਹਵਾਈ ਜਹਾਜ਼, ਗੱਡੀ, ਮੋਟਰ, ਕਾਰਾਂ, ਇਥੋਂ ਤੱਕ ਕਿ ਘੱਟ ਰਫ਼ਤਾਰ ਨਾਲ ਚੱਲਣ ਵਾਲੇ ਸਾਈਕਲ ਨੂੰ ਵੀ ਬਰੇਕਾਂ ਹਨ। ਇਸੇ ਤਰਾਂ ਆਦਮੀ ਕੇਵਲ ਚੱਲਦਾ ਹੀ ਨਹੀਂ ਇਸ ਦੇ ਮਨ ਦੀ ਰਫ਼ਤਾਰ ਲੱਖਾਂ ਮੀਲ ਖਿਨ ਵਿਚ ਤਹਿ ਕਰਦੀ ਹੈ । ਕੀ ਇਸ ਨੂੰ ਬਰੇਕ ਦੀ ਲੋੜ ਨਹੀਂ ? ਬਿਲਕੁਲ ਜ਼ਰੂਰੀ ਹੈ। ਫੇਰ ਚੱਲ ਰਹੀਆਂ ਤੇਜ਼ ਮੋਟਰ ਗੱਡੀਆਂ ਆਦਿਕ ਨੂੰ ਦੁਰਘਟਨਾਵਾਂ ਤੋਂ ਬਚਾਉਣ ਲਈ ਹਰ ਚੁਰਾਹੇ ਵਿਚ ਸਿਗਨਲ (ਇਸ਼ਾਰੇ) ਦੇ ਤੌਰ ਤੇ ਲਾਲ ਅਤੇ ਹਰੀ ਬੱਤੀ ਹੁੰਦੀ ਹੈ । ਲਾਲ ਤੋਂ ਭਾਵ ਆਉਣ ਵਾਲੀ ਘਟਨਾ ਤੋਂ ਸੂਚਿਤ ਕਰਨਾ ਹੈ ਕਿ ਜੇ ਤੁਸੀਂ ਆਪਣੀ ਇਸ ਮੋਟਰ ਗੱਡੀ ਨੂੰ ਬਰੇਕ ਨਾ ਲਾਵੋਗੇ ਤਾਂ ਤੁਹਾਡੇ ਸਰੀਰ ਵਿਚੋਂ ਮੇਰੇ ਵਰਗਾ ਲਾਲ ਖੂਨ ਨਿਕਲੇਗਾ । ਇਸੇ ਤਰਾਂ ਹਰ ਆਦਮੀ ਲਈ ਪਰ-ਇਸਤ੍ਰੀ ਇਕ ਲਾਲ ਬੱਤੀ ਦੀ ਨਿਆਈਂ ਹੈ। ਜੇ ਅਸੀਂ ਇਹ ਕਛਹਿਰਾ' ਪਹਿਨ ਕੇ ਵੀ ਲਾਲ ਬੱਤੀ ਪਰ-ਇਸਤੀ ਦੀ ਪ੍ਰਵਾਹ ਨਹੀਂ ਕਰਾਂਗੇ ਭਾਵ ਵਿਭਚਾਰੀ ਹੋਵਾਂਗੇ ਤਾਂ ਸਾਨੂੰ ਵੀ ਨਰਕਾਂ ਵਿਚ ਗੋਤੇ ਖਾਣੇ ਪੈਣਗੇ ।
ਹਰੀ ਬੱਤੀ ਸਾਨੂੰ ਸੜਕ ਦੇ ਸਾਫ਼ ਹੋਣ ਦਾ ਸੰਕੇਤ ਕਰਦੀ ਹੈ ਭਾਵ ਤੁਸੀਂ ਬਿਨਾਂ ਕਿਸੇ ਰੁਕਾਵਟ ਦੇ ਸੜਕ ਨੂੰ ਪਾਰ ਕਰ ਸਕਦੇ ਹੋ। ਆਪਣੀ ਸਿੰਘਣੀ ਇਕ ਹਰੀ ਬੱਤੀ ਵਾਂਗ ਹੈ ਜਿਸ ਦੀ ਸੰਗਤ ਕਰਨ ਤੋਂ ਚੰਗੀ ਉਲਾਦ ਪੈਦਾ ਹੁੰਦੀ ਹੈ ਨਾਲੇ ਲੱਕ ਲੱਕ ਵਿਚ ਮੁੱਖ ਉੱਜਲਾ ਹੁੰਦਾ ਹੈ ।
'ਏਕਾ ਨਾਰੀ ਜਤੀ ਹੋਇ
ਪਰ ਨਾਰੀ ਧੀ ਭੈਣ ਵਖਾਣੈ (ਵਾਰ ੬, ਪਉੜੀ ੮)
ਦਸਵੇਂ ਪਾਤਸ਼ਾਹ ਜੀ ਸਾਨੂੰ ਆਪਣੀ ਪਤਨੀ ਨਾਲ ਪ੍ਰੇਮ ਦੇ ਘਰੇਲੂ ਸੰਬੰਧਾਂ ਤੋਂ ਮਨ੍ਹਾਂ ਨਹੀਂ ਕਰਦੇ ਸਗੋਂ ਆਪ ਫੁਰਮਾਉਂਦੇ ਹਨ
“ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿੱਤ ਬਢੈਯਹੁ ॥' (ਦਸਮ ੮੪੨)
ਪਰ ਸਾਨੂੰ ਇਸ ਦੇ ਨਾਲ ਹੀ ਲਾਲ ਬੱਤੀ ਵਿਖਾਉਂਦੇ ਹਨ
'ਪਰ ਨਾਰੀ ਕੀ ਸੇਜ ਭੂਲਿ ਸੁਪਨੇ ਹੂੰ ਨ ਜੈਯਹੁ ॥
'ਪਰ ਨਾਰੀ ਸੋ ਨੇਹੁ ਛੁਰੀ ਪੈਨੀ ਕਰਿ ਜਾਹੁ ॥' (ਦਸਮ ੮੪੨)
ਪਰ ਜਿਹੜੇ ਗੁਰੂ ਸਾਹਿਬ ਜੀ ਦੇ ਇਹਨਾਂ ਲਾਲ ਬੱਤੀ ਅਤੇ ਹਰੀ ਬੱਤੀ ਦੇ ਇਸ਼ਾਰੇ ਨੂੰ ਨਹੀਂ ਸਮਝਦੇ ਅਤੇ ਬਿਨਾਂ ਬਰੇਕਾਂ ਤੋਂ ਚੱਲਦੇ ਹਨ ਉਹ ਕੁੱਤੇ ਦੀ ਮੌਤ ਮਰਦੇ ਹਨ ।
0 Comments: